Random Video

ਫਸ ਗਏ ਸਾਬਕਾ OSD ਸੰਦੀਪ ਸੰਧੂ, ਵਿਜੀਲੈਂਸ ਦੀ ਟੀਮ ਨੇ ਕੀਤੀ ਛਾਪੇਮਾਰੀ | OneIndia Punjabi

2022-10-08 0 Dailymotion

ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਕ੍ਰੱਪਸ਼ਨ ਪ੍ਰਤੀ ਜ਼ੀਰੋ ਟੋਲਰੇੰਸ ਨੀਤੀ ਤਹਿਤ ਅੱਜ ਕੈਪਟਨ ਸੰਦੀਪ ਸੰਧੂ ਦੇ ਘਰ 'ਤੇ ਵਿਜੀਲੈਂਸ ਦੀ ਰੇਡ ਕੀਤੀ । ਵਿਜੀਲੈਂਸ ਦੀ ਟੀਮ ਨੇ ਅਜ ਸਵੇਰੇ ਸੰਦੀਪ ਸੰਧੂ ਦੀ ਮੁਹਾਲੀ ਸਥਿਤ ਕੋਠੀ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ । ਦੱਸ ਦਈਏ ਕਿ ਵਿਜੀਲੈਂਸ ਵਿਭਾਗ ਵਲੋਂ ਭ੍ਰਿਸ਼ਟਾਚਾਰ ਕਰਨ ਵਾਲੀਆਂ ਖਿਲਾਫ ਸਖ਼ਤ ਐਕਸ਼ਨ ਲੈ ਜਾ ਰਹੇ ਹਨ। ਤੇ ਹੁਣ ਵਿਜੀਲੈਂਸ ਦੀ ਇਸ ਕਾਰਵਾਈ ਉਪਰੰਤ ਮੰਨਿਆ ਜਾ ਰਿਹਾ ਏ ਕਿ ਕੈਪਟਨ ਸੰਦੀਪ ਸੰਧੂ ਦੀ ਗ੍ਰਿਫ਼ਤਾਰੀ ਕਿਸੇ ਵੀ ਵੇਲੇ ਹੋ ਸਕਦੀ ਹੈ। ਸੰਦੀਪ ਸੰਧੂ ਤੇ 65 ਲੱਖ ਰੁਪਏ ਦੇ ਕਥਿਤ ਘੁਟਾਲੇ ਦੇ ਇਲਜ਼ਾਮ ਏ। ਸੰਦੀਪ ਸੰਧੂ ਤੇ ਦੋਸ਼ ਏ ਕਿ ਉਨ੍ਹਾਂ ਸਿਧਵਾਂ ਬੇਟ ਦੇ 26 ਪਿੰਡਾਂ 'ਚ ਸਟਰੀਟ ਲਾਈਟਾਂ ਦਾ ਟੈਂਡਰ ਦਿਵਾਉਣ 'ਚ ਘਪਲਾ ਕੀਤਾ ਸੀ। ਵਿਜੀਲੈਂਸ ਵਲੋਂ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ BDPO ਸਤਵਿੰਦਰ ਕੰਗ ਨੇ ਸੰਦੀਪ ਸੰਧੂ ਦਾ ਨਾਮ ਲਿਆ ਸੀ, ਜਿਸ ਤੋਂ ਬਾਦ ਕੈਪਟਨ ਸੰਧੂ ਵਿਜੀਲੈਂਸ ਦੀ ਰਡਾਰ ਤੇ ਆ ਗਏ ਸਨ । ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ OSD ਰਹੇ ਸੰਦੀਪ ਸੰਧੂ ਨੇ 2022 'ਚ ਕਾਂਗਰਸ ਦੀ ਟਿਕਟ 'ਤੇ ਦਾਖਾਂ ਹਲਕੇ ਤੋਂ ਚੋਣ ਵੀ ਲੜੀ ਸੀ ਜਿਸ ਵਿੱਚ ਉਹ ਅਸਫ਼ਲ ਰਹੇ ।